Home / ਖੇਡ ਜਗਤ / ਇਸ ਕੰਪਨੀ ਦਾ ਮਾਲਿਕ ਦਿਵਾਲੀ ਤੇ ਤੋਹਫ਼ੇ ਵਜੋਂ ਆਪਣੇ ਕਰਮਚਾਰੀਆਂ ਨੂੰ ਦਿੰਦਾ ਹੈ ਮਰਸੀਡੀਜ਼ ਕਾਰਾਂ

ਇਸ ਕੰਪਨੀ ਦਾ ਮਾਲਿਕ ਦਿਵਾਲੀ ਤੇ ਤੋਹਫ਼ੇ ਵਜੋਂ ਆਪਣੇ ਕਰਮਚਾਰੀਆਂ ਨੂੰ ਦਿੰਦਾ ਹੈ ਮਰਸੀਡੀਜ਼ ਕਾਰਾਂ

ਦਿਵਾਲੀ ਦੇ ਖਾਸ ਮੌਕੇ ਤੇ ਹਰ ਕਿਸੇ ਨੂੰ ਬੋਨਸ ਪਾਉਣ ਦੀ ਇੱਛਾ ਰਹਿੰਦੀ ਹੈ, ਇਸ ਲਈ ਜੇਕਰ ਕਿਸੇ ਕੰਪਨੀ ਦੇ ਮਾਲਿਕ ਆਪਣੇ ਕਰਮਚਾਰੀਆਂ ਨੂੰ ਕਾਰ ਅਤੇ ਐਫ.ਡੀ ਦਾ ਬੋਨਸ ਦਵੇ ਤਾਂ ਫਿਰ ਕੀ ਪੁੱਛਣ ਦੀ ਗੱਲ ਹੈ |ਜੀ ਹਾਂ ਹਰ ਸਾਲ ਦੀ ਤਰਾਂ ਦਿਵਾਲੀ ਤੇ ਆਪਣੇ ਕਰਮਚਾਰੀਆਂ ਨੂੰ ਸਪੈਸ਼ਲ ਗਿਫਟ ਦੇ ਕੇ ਚਰਚਾ ਵਿਚ ਰਹਿਣ ਵਾਲੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕਿਆ ਫਿਰ ਤੋਂ ਚਰਚਾ ਵਿਚ ਹਨ |ਇਸ ਦਿਵਾਲੀ ਤੇ ਹਰੀ ਕ੍ਰਿਸ਼ਨਾ ਐਕਸਪੋਰਟ ਦੇ ਚੇਅਰਮੈਨ ਸਾਵਜੀ ਢੋਲਕਿਆ ਨੇ 600 ਕਰਮਚਾਰੀਆਂ ਨੂੰ ਕਾਰ ਅਤੇ 9000 ਕਰਮਚਾਰੀਆਂ ਨੂੰ ਐਫ.ਡੀ ਬੋਨਸ ਦੇ ਰੂਪ ਵਿਚ ਦੇ ਕੇ ਫਿਰ ਤੋਂ ਚਰਚਾ ਵਿਚ ਆ ਗਏ ਹਨ |ਦੱਸ ਦਿੰਦੇ ਹਾਂ ਕਿ ਹੀਰਾ ਕਿੰਗ ਢੋਲਕਿਆ ਨੇ ਆਪਣੇ 1500 ਕਰਮਚਾਰੀਆਂ ਨੂੰ ਦਿਵਾਲੀ ਦਾ ਬੋਨਸ ਦਿੱਤਾ ਹੈ |ਇਹ ਕੰਮ ਦਿੱਲੀ ਵਿਚ ਆਯੋਜਿਤ ਕੀਤਾ ਗਿਆ ਸੀ ਅਤੇ ਢੋਲਕਿਆ ਦੇ ਚਾਰ ਕਰਮਚਾਰੀਆਂ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਾਰ ਦੀ ਚਾਪੀ ਸੌਂਪੀ, ਇਹਨਾਂ ਕਰਮਚਾਰੀਆਂ ਵਿਚ ਇੱਕ 22 ਸਾਲ ਦੀ ਔਰਤ ਦਿਵਿਆਂਗ  ਕਰਮਚਾਰੀ ਵੀ ਮੌਜੂਦ ਸੀ |

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਮਾਧਿਅਮ ਤੋਂ ਬਾਕੀ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ, ਇਸ ਵਾਰ ਢੋਲਕਿਆ ਦੀ ਕੰਪਨੀ ਨੇ 1500 ਕਰਮਚਾਰੀਆਂ ਦਾ ਚਿੰਨ ਲਾੱਯਲਟੀ ਪ੍ਰੋਗਰਾਮ ਦੇ ਤਹਿਤ ਕੀਤਾ ਹੈ |600 ਕਰਮਚਾਰੀਆਂ ਨੇ ਗਿਫਟ ਦੇ ਰੂਪ ਵਿਚ ਕਾਰ ਤੇ ਸਹਮਤੀ ਜਤਾਈ, ਜਦਕਿ 900 ਕਰਮਚਾਰੀਆਂ ਨੇ ਬੈਂਕ ਐਫ.ਡੀ ਦੀ ਮੰਗ ਕੀਤੀ ਸੀ |ਸਾਵਜੀ ਢੋਲਕਿਆ ਦੀ ਕੰਪਨੀ ਨੇ ਇਸ ਵਾਰ ਬੋਨਸ ਤੇ ਕਰੀਬ 50 ਕਰੋੜ ਰੁਪਏ ਦਾ ਖਰਚ ਕੀਤਾ ਹੈ |ਦੱਸ ਦਿੰਦੇ ਹਾਂ ਕਿ 2011 ਵਿਚ ਕੰਪਨੀ ਨੇ ਲਾੱਯਲਟੀ ਪ੍ਰੋਗਰਾਮ ਸ਼ੁਰੂ ਕੀਤਾ ਸੀ ਇਸਦੇ ਤਹਿਤ ਇਹ ਪੁਰਸਕਾਰ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਅਤੇ 2011 ਵਿਚ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ 500 ਫਲੈਟ, 525 ਹੀਰੇ ਦੇ ਗਹਿਣੇ ਵੀ ਦਿੱਤੇ ਸਨ |ਸਾਲ 2014 ਵਿਚ 200 ਕਰਮਚਾਰੀਆਂ ਨੂੰ ਦਿਵਾਲੀ ਬੋਨਸ ਦੇ ਰੂਪ ਵਿਚ ਫਲੈਟ ਮਿਲਿਆ ਸੀ, ਦੱਸ ਦਿੰਦੇ ਹਾਂ ਕਿ ਢੋਲਕਿਆ ਦੀ ਕੰਪਨੀ ਦਾ 6000 ਕਰੋੜ ਰੁਪਏ ਦਾ ਟਰਨਓਵਰ ਹੈ |ਇਸ ਤੋਂ ਪਹਿਲਾਂ ਢੋਲਕਿਆ ਦਿਵਾਲੀ ਦੇ ਮੌਕੇ ਤੇ ਆਪਣੇ ਕਰਮਚਾਰੀਆਂ ਨੂੰ ਕਾਰ ਅਤੇ ਮਕਾਨ ਤੋਹਫ਼ੇ ਵਿਚ ਦੇ ਕੇ ਚਰਚਾ ਵਿਚ ਰਹਿ ਚੁੱਕੇ ਹਨ |ਹੁਣ ਕੁੱਝ ਦਿਨ ਪਹਿਲਾਂ ਢੋਲਕਿਆ ਨੇ ਆਪਣੇ ਕੰਪਨੀ ਵਿਚ 25 ਸਾਲ ਪੂਰੇ ਕਰਨ ਵਾਲੇ ਆਪਣੇ ਤਿੰਨ ਮੈਨੇਜਰਾਂ ਨੂੰ ਮਰਸਡੀਸ ਕਾਰਾਂ ਵੀ ਦੇ ਚੁੱਕੇ ਹਨ |

ਇਸ ਬਾਰੇ ਸਾਵਜੀ ਤੋਂ ਪੁੱਛਣ ਤੇ ਉਹ ਕਹਿੰਦੇ ਹਨ ਕਿ ਇਹ ਸਭ ਕਰਮਚਾਰੀਆਂ ਦੀ ਮਿਹਨਤ ਦਾ ਫਲ ਹੈ ਕਿਉਂਕਿ ਕੋਈ ਕੰਪਨੀ ਤਦ ਹੀ ਸਫ਼ਲ ਹੁੰਦੀ ਹੈ ਜਦ ਉਸਦੇ ਕਰਮਚਾਰੀ ਇਮਾਨਡਾਰੀ ਅਤੇ ਲਗਣ ਨਾਲ ਕੰਮ ਕਰਨ ਅਤੇ ਸਾਡਾ ਵੀ ਫਰਜ ਹੈ ਆਪਣੇ ਕਰਮਚਾਰੀਆਂ ਦੇ ਪ੍ਰਤੀ ਬਣਦਾ ਹੈ ਤਾਂ ਕਿ ਸਾਡੇ ਕੰਪਨੀ ਦਾ ਹਰ ਕਰਮਚਾਰੀ ਖੁਸ਼ ਰਹੇ |ਸਾਵਜੀ ਢੋਲਕਿਆ ਨੇ ਆਪਣੇ ਚਾਚੇ ਤੋਂ ਪੈਸੇ ਉਧਾਰ ਲੈ ਕੇ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਹਰ ਕ੍ਰਿਸ਼ਨਾ ਐਕਸਪੋਰਟ ਦੇ ਮਾਲਿਕ ਬਣ ਚੁੱਕੇ ਹਨ |ਸਿਰਫ ਦੇਸ਼ ਹੀ ਨਹੀਂ ਬਲਕਿ 71 ਦੇਸ਼ਾਂ ਵਿਚ ਹੀਰੇ ਦਾ ਕਾਰੋਬਾਰ ਢੋਲਕਿਆ ਦਾ ਫੈਲਿਆ ਹੋਇਆ ਹੈ ਅਰਥਾਤ ਢੋਲਕਿਆ ਨੇ ਆਪਣੇ ਕਾਰੋਬਾਰ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ ਤਦ ਹੀ ਉਹ ਅੱਜ ਇਸ ਮੁਕਾਮ ਤੇ ਹੈ ਕਿਉਂਕਿ ਇਕੱਲੇ ਬਿਜਨਸ ਖਦਾ ਕਰਨਾ ਅਤੇ ਉਸਨੂੰ ਇਸ ਮੁਕਾਮ ਤੱਕ ਪਹੁੰਚਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ |ਇਸ ਲਈ ਢੋਲਕਿਆ ਦਾ ਇਸ ਮੁਕਾਮ ਤੱਕ ਪਹੁੰਚਣਾ  ਅਤੇ ਆਪਣੇ ਕਰਮਚਾਰੀਆਂ ਦੇ ਘਰ ਪਰਿਵਾਰ ਪ੍ਰਤੀ ਆਪਣਾ ਧਿਆਨ ਰੱਖਣਾ ਉਸਦੇ ਸਾਦਗੀ ਦਾ ਸਬੂਤ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਹਰ ਕੋਈ ਆਪਣੇ ਕਰਮਚਾਰੀਆਂ ਨੂੰ ਇਸ ਤਰਾਂ ਨਾਲ ਤੋਹਫ਼ੇ ਨਹੀਂ ਦਿੰਦਾ |

Leave a Reply

Your email address will not be published. Required fields are marked *