Home / ਦੇਸ਼-ਵਿਦੇਸ਼ / ਸਾਲ 2017 ਦੇ ਇਹ 5 ਸਭ ਤੋਂ ਵਧੀਆ ਕ੍ਰਿਕੇਟ ਰਿਕਾਰਡ ਸ਼ਾਇਦ ਫ਼ਿਰ ਕਦੇ ਨਹੀਂ ਟੁੱਟਣਗੇ

ਸਾਲ 2017 ਦੇ ਇਹ 5 ਸਭ ਤੋਂ ਵਧੀਆ ਕ੍ਰਿਕੇਟ ਰਿਕਾਰਡ ਸ਼ਾਇਦ ਫ਼ਿਰ ਕਦੇ ਨਹੀਂ ਟੁੱਟਣਗੇ

ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਕ੍ਰਿਕੇਟ ਹਰ ਸਾਲ ਆਪਣੀਆਂ ਉਚਾਈਆਂ ਨੂੰ ਛੂਹਣ ਦੀ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ |ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਉਵੇਂ-ਉਵੇਂ ਰਿਕਾਰਡ ਵੀ ਬਣਦੇ ਹਨ ਅਤੇ ਟੁੱਟਦੇ ਰਹਿੰਦੇ ਹਨ |ਹੁਣ ਇਸ ਸਾਲ 2017 ਦੀ ਹੀ ਗੱਲ ਕਰ ਲਵੋ, ਸਾਲ 2017 ਭਾਰਤੀ ਕ੍ਰਿਕੇਟ ਟੀਮ ਦੇ ਲਈ ਸਭ ਤੋਂ ਵਧੀਆ ਸਾਲਾਂ ਵਿਚੋਂ ਇੱਕ ਰਿਹਾ |ਇਸ ਸਾਲ ਭਾਰਤੀ ਕ੍ਰਿਕੇਟ ਟੀਮ ਨੇ ਕਈ ਨਵੇਂ ਰਿਕਾਰਡ ਸਥਾਪਿਤ ਕਿਤੇ ਜਿੰਨਾਂ ਦਾ ਪੂਰਾ ਖ਼ਿਤਾਬ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਾਂਦਾ ਹੈ |ਇਹ ਸਾਲ ਵਿਰਾਟ ਕੋਹਲੀ ਦੇ ਲਈ ਸਭ ਤੋਂ ਚੰਗਾ ਰਿਹਾ |ਸਾਲ 2017 ਵਿਰਾਟ ਕੋਹਲੀ ਦੇ ਲਈ ਸਭ ਤੋਂ ਚਰਚਿਤ ਸਾਲਾਂ ਵਿਚੋਂ ਇੱਕ ਰਿਹਾ |ਪੂਰੇ ਸਾਲ ਵਿਚ ਵਿਰਾਟ ਕੋਹਲੀ ਨੇ ਕਈ ਸੁਰਖੀਆਂ ਬਟੇਰੀਆਂ |ਜਿੱਥੇ ਇੱਕ ਪਾਸੇ ਉਹਨਾਂ ਨੇ ਭਾਰਤੀ ਕ੍ਰਿਕੇਟ ਟੀਮ ਦੀ ਪੈਰਵੀ ਕਰਕੇ ਸ਼ਾਨਦਾਰ ਰਿਕਾਰਡ ਬਣਾਏ ਤਾਂ ਉੱਥੇ ਦੂਸਰੇ ਪਾਸੇ ਉਹਨਾਂ ਨੇ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਹਸੀਨਾ ਯਾਨਿ ਕਿ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰ ਲਿਆ |

ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦ ਤੋਂ ਵਿਰਾਟ ਕੋਹਲੀ ਨੇ ਕਪਤਾਨੀ ਹਾਸਿਲ ਕੀਤੀ ਤਦ ਤੋਂ ਉਸਦੀ ਬੱਲੇਬਾਜੀ ਪਹਿਲਾਂ ਤੋਂ ਵੀ ਜਿਆਦਾ ਵਧੀਆ ਹੋ ਗਈ |ਇਸ ਸਾਲ ਹੋਏ ICC ਚੈੰਪੀਅਨ ਟ੍ਰਾਫ਼ੀ ਕੱਪ ਵਿਚ ਜੇਕਰ ਅਸੀਂ ਪਾਕਿਸਤਾਨ ਤੋਂ ਮਿਲੀ ਹਾਰ ਨੂੰ ਭੁਲਾ ਦਵੇ ਤਾਂ ਬਾਕੀ ਪੂਰਾ ਭਾਰਤੀ ਕ੍ਰਿਕੇਟ ਟੀਮ ਦੇ ਲਈ ਸ਼ਾਨਦਾਰ ਸਾਲਾਂ ਵਿਚੋਂ ਇੱਕ ਰਿਹਾ |ਇਸ ਤੋਂ ਇਲਾਵਾ ਦੂਸਰੇ ਪਾਸੇ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਦੇ ਲਈ ਇਹ ਸਾਲ ਕਾਫੀ ਖਾਸ ਰਿਹਾ |ਜੇਕਰ ICC ਟੈਸਟ ਰੈੰਕਿੰਗ ਦੀ ਗੱਲ ਕੀਤੀ ਜਾਵੇ ਤਾਂ ਸਟੀਵ ਸਮਿਥ 945 ਅੰਕ ਦੇ ਨਾਲ ਟੋਪ ਤੇ ਹੈ |ਆਸਟ੍ਰੇਲੀਆਈ ਟੀਮ ਨੇ ਕਪਤਾਨੀ ਕਰਦੇ ਹੋਏ ਏਸ਼ੇਜ ਸਿਰੀਜ ਨੂੰ ਵੀ ਆਪਣੇ ਨਾਮ ਕਰ ਲਿਆ |ਆਓ ਅੱਜ ਅਸੀਂ ਤੁਹਾਨੂੰ 2017 ਦੇ ਕੁੱਝ ਅਜਿਹੇ ਕ੍ਰਿਕੇਟ ਰਿਕਾਰਡ ਦੇ ਬਾਰੇ ਦੱਸਾਂਗੇ ਕਿ ਜਿੰਨਾਂ ਨੂੰ ਤੋੜ ਪਾਉਣਾ ਸ਼ਾਇਦ ਬਹੁਤ ਮੁਸ਼ਕਿਲ ਹੈ ਜੇਕਰ ਪਹਿਲਾਂ ਦੇ ਸਮੇਂ ਕ੍ਰਿਕੇਟ ਖੇਡ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਟੈਸਟ ਮੈਚ ਡਰਾ ਹੋ ਜਾਂਦਾ ਸੀ, ਪ੍ਰੰਤੂ ਇਸ ਵਾਰ ਚੰਗੀ ਕਪਤਾਨੀ ਦੇ ਨਾਲ ਲਗਪਗ 45 ਟੈਸਟ ਮੈਚਾਂ ਤੋਂ 39 ਦਾ ਨਤੀਜਾ ਆਇਆ |ਜਿਸ ਵਿਚ 6 ਮੈਚ ਡਰਾ ਰਹੇ |ਸਾਲ 2017 ਵਿਚ ਸਭ ਤੋਂ ਜਿਆਦਾ ਟੈਸਟ ਮੈਚ ਰਿਜਲਟ ਆਏ ਹਨ |ਇਸ ਤੋਂ ਪਹਿਲਾਂ ਸਾਲ 2002 ਵਿਚ 54 ਟੈਸਟ ਮੈਚਾਂ ਤੋਂ 46 ਦਾ ਨਤੀਜਾ ਆਇਆ ਸੀ |

ਕ੍ਰਿਕੇਟ ਅਜਿਹੀ ਖੇਡ ਹੈ ਜਿਸ ਵਿਚ ਕਪਤਾਨ ਚੁਣਨਾ ਕਾਫੀ ਮੁਸ਼ਕਿਲ ਕੰਮ ਹੈ, ਪ੍ਰੰਤੂ ਇਸਦੇ ਬਾਵਜੂਦ ਵੀ ਸ਼੍ਰੀਲੰਕਾ ਟੀਮ ਨੇ 1 ਸਾਲ ਦੇ ਅੰਦਰ ਸੱਤ ਕ੍ਰਿਕੇਟ ਕਪਤਾਨ ਬਦਲ ਦਿੱਤੇ ਅਤੇ ਇੱਕ ਨਵਾਂ ਰਿਕਾਰਡ ਸਥਾਪਿਤ ਕਰ ਲਿਆ |ਇਹਨਾਂ ਵਿਚੋਂ ਉਪਲ ਥਰੰਗਾ, ਇੰਜੇਲੋ ਮੈਥੁਜ, ਦਿਨੇਸ਼ ਚਾਂਦੀਮਲ, ਥਿਸਾਰਾ ਪਰੇਰਾ, ਰੰਗਨਾ ਹੇਰਾਥ, ਚਾਮਰਾ ਕਪੁਗੇਦਰਾ ਅਤੇ ਲਸਿਥ ਮਲਿੰਗ ਚੁਣੇ ਜਾ ਚੁੱਕੇ ਹਨ |ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਇੰਗਲੈਂਡ ਨੇ ਸਾਲ 2011 ਵਿਚ ਛੇ ਕਪਤਾਨ ਇੱਕ ਹੀ ਸਾਲ ਵਿਚ ਬਦਲੇ ਸੀ |ਇਸ ਸਾਲ ਵਿਚ ਭਾਰਤੀ ਕ੍ਰਿਕੇਟ ਟੀਮ ਨੇ ਸ਼੍ਰੀ ਲੰਕਾ ਦੇ ਖਿਲਾਫ਼ ਟੈਸਟ ਮੈਚ ਵਿਚ ਜਿੱਤ ਹਾਸਿਲ ਕਰ ਲਈ |ਇਸ ਰਿਕਾਰਡ ਨੂੰ ਤੋੜਨ ਦੇ ਲਈ ਸ਼੍ਰੀ ਲੰਕਾ ਦੀ ਟੀਮ ਨੇ ਲੱਖ ਕੋਸ਼ਿਸ਼ ਕੀਤੀ ਪਰ ਉਹ ਡਰਾ ਤੋਂ ਇਲਾਵਾ ਜਿੱਤ ਨਹੀਂ ਸਕੀ |ਅਪ੍ਰੈਲ 14 ਨੂੰ ਆਰਸੀਬੀ ਦੇ ਵੱਲੋਂ ਖੇਡਣ ਵਾਲੇ ਸੈਮੁਅਲ ਬਦਰੀ ਨੇ ਮੁੰਬਈ ਇੰਡੀਅਨਸ ਦੇ ਖਿਲਾਫ਼ ਹੈਟ੍ਰਿਕ ਲਈ ਸੀ |ਜਿਸ ਤੋਂ ਬਾਅਦ ਉਸ ਸ਼ਾਮ ਨੂੰ ਗੁਜਰਾਤ ਲਾਇੰਸ ਦੇ ਤੇਜ ਗੇਂਦਬਾਜ ਨੇ ਪੂਨੇ ਦੇ ਖਿਲਾਫ਼ ਹੈਟ੍ਰਿਕ ਲੈ ਕੇ ਇੱਕ ਹੀ ਦਿਨ ਵਿਚ ਦੋ ਹੈਟ੍ਰਿਕ ਦਾ ਰਿਕਾਰਡ ਤੋੜ ਦਿੱਤਾ ਸੀ |

Leave a Reply

Your email address will not be published. Required fields are marked *