Home / ਜਰੂਰੀ ਜਾਣਕਾਰੀ / ਇੱਕ ਮੁੱਠੀ ਚੌਲਾਂ ਤੋਂ ਸ਼ੁਰੂ ਹੋਇਆ ਸੀ ਇਸ ਅਨੋਖੀ ਬੈਂਕ ਦਾ ਸਫ਼ਰ, ਅੱਜ ਹਜ਼ਾਰਾਂ ਔਰਤਾਂ ਨੂੰ ਇਸ ਤੋਂ ਮਿਲ ਰਿਹਾ ਹੈ ਰੋਜਗਾਰ

ਇੱਕ ਮੁੱਠੀ ਚੌਲਾਂ ਤੋਂ ਸ਼ੁਰੂ ਹੋਇਆ ਸੀ ਇਸ ਅਨੋਖੀ ਬੈਂਕ ਦਾ ਸਫ਼ਰ, ਅੱਜ ਹਜ਼ਾਰਾਂ ਔਰਤਾਂ ਨੂੰ ਇਸ ਤੋਂ ਮਿਲ ਰਿਹਾ ਹੈ ਰੋਜਗਾਰ

ਸੂਝ-ਬੂਝ ਅਤੇ ਅਨੇਕਾਂ ਕੋਸ਼ਿਸ਼ਾਂ ਅਤੇ ਮਿਹਨਤ ਨਾਲ ਕੀਤਾ ਗਿਆ ਕੋਈ ਵੀ ਕੰਮ ਕਿਤੇ ਨਾ ਕਿਤੇ ਇੱਕ ਦਿਨ ਮਿਸਾਲ ਬਣ ਜਾਂਦਾ ਹੈ |ਅਜਿਹਾ ਹੀ ਕੁੱਝਾ ਔਰਤਾਂ ਨੇ ਮਿਲ ਕੇ ਸਮਾਜ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ ਹੈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬੈਂਕ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸਨੇ ਇੱਕ ਇਤਿਹਾਸ ਰਚਨ ਦਾ ਕੰਮ ਕੀਤਾ ਹੈ |ਛਤੀਸਗੜ੍ਹ ਦੇ ਬਿਲਾਸਪੁਰ ਦੀ ਇਹ ਬੈਂਕ ਨਾਰੀ ਸ਼ਕਤੀਕਰਨ ਨੂੰ ਸਮਰਪਿਤ ਇੱਕ ਸ਼ਾਨਦਾਰ ਕੋਸ਼ਿਸ਼ ਹੈ |ਮਿਹਨਤ-ਮਜਦੂਰੀ ਕਰਨ ਵਾਲੀਆਂ ਕੁੱਝ ਔਰਤਾਂ ਨੇ ਮਿਲ ਕੇ ਛੋਟੀ ਬਚਤ ਦਾ ਸੁਪਨਾ ਦੇਖਿਆ ਸੀ ਜੋ ਅੱਜ ਇੱਕ ਵੱਡੇ ਬੈਂਕ ਦਾ ਰੂਪ ਲੈ ਚੁੱਕਿਆ ਹੈ |ਤੁਹਾਨੂੰ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਅੱਜ ਇਸ ਬੈਂਕ ਦੀ ਪੂੰਜੀ ਕੁੱਝ ਸਾਢ਼ੇ ਤਿੰਨ ਕਰੋੜ ਰੁਪਏ ਹੈ |ਇਹ ਬੈਂਕ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਬੈਂਕ ਵਿਚ ਲਗਪਗ 10 ਹਜ਼ਾਰ ਔਰਤਾਂ ਦੇ ਖਾਤੇ ਹਨ |

ਇਹ ਬੈਂਕ ਬੇਰੋਜਗਾਰ ਵਰਗ ਔਰਤਾਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਦਾ ਕੰਮ ਕਰਦੀ ਹੈ |ਸਖੀ ਬੈਂਕ ਦੀ ਸ਼ੁਰੂ ਇੱਕ ਮੁੱਠੀ ਚੌਲਾਂ ਤੋਂ ਹੋਈ ਸੀ |ਬਿਲਾਸਪੁਰ ਜ਼ਿਲ੍ਹੇ ਦੇ ਮਸਤੂਰੀ, ਪਾਲੀ, ਇਟਵਾ, ਵੇਦਪਰਸਦਾ, ਸਰਗਵਾਂ, ਡੋਢਕੀ, ਕੋਹਰੌਦਾ, ਪੇਂਡਰੀ, ਹਿਰੀ ਮਸੀਤ ਹੋਰਾਂ ਪਿੰਡਾਂ ਵਿਚ ਔਰਤ ਸ਼ਕਤੀਕਰਨ ਦੁਆਰਾ ਚਲਾਈ ਗਈ ਹੈ |ਨਾਰੀ ਸ਼ਕਤੀ ਸੰਘ ਦੇ ਬੈਨਰ ਤਲੇ ਕੁੱਝ ਗਰੀਬ ਵਰਗ ਦੀਆਂ ਔਰਤਾਂ ਨੇ ਉਹ ਕਰ ਦਿਖਾਇਆ ਹੈ ਜੋ ਕਿਸੇ ਸਰਕਾਰੀ ਏਜੰਸੀ ਨੂੰ ਕਰਨ ਵਿਚ ਸਾਲਾਂ ਲੱਗ ਜਾਂਦੇ ਹਨ |ਇਸ ਬੈਂਕ ਦੀ ਸ਼ੁਰੂਆਤ 1986 ਵਿਚ ਇੱਕ ਮੁੱਠੀ ਚੌਲਾਂ ਤੋਂ ਕੀਤੀ ਸੀ |ਔਰਤਾਂ ਨੇ ਨਾਰੀ ਸ਼ਕਤੀ ਸੰਘ ਬਣਾ ਕੇ ਇਸਦੀ ਸ਼ੁਰੂਆਤ ਕੀਤੀ ਸੀ |ਸਮੂਹ ਦੀ ਹਰ ਔਰਤ ਨੂੰ ਚੌਲ ਇਕੱਠੇ ਕਰਨ ਦੇ ਲਈ ਇੱਕ ਮਿੱਟੀ ਦੀ ਹਾਂਡੀ ਦਿੱਤੀ ਗਈ ਸੀ |ਹਰ ਰੋਜ ਉਸ ਔਰਤ ਨੂੰ ਇਸ ਹਾਂਡੀ ਵਿਚ ਇੱਕ ਮੁੱਠੀ ਚੌਲ ਪਾਉਣੇ ਸਨ |ਜਦ ਮਹੀਨੇ ਦੇ ਅੰਤ ਵਿਚ ਇਹ ਹਾਂਡੀ ਭਰ ਜਾਂਦੀ ਸੀ ਤਾਂ ਉਸਨੂੰ ਸਮੂਹ ਦੇ ਕੋਲ ਜਮਾਂ ਕਰਨਾ ਹੁੰਦਾ ਸੀ |

ਹੌਲੀ-ਹੌਲੀ ਇਸ ਤਰਾਂ ਹੀ ਚੌਲਾਂ ਦਾ ਢੇਰ ਲੱਗਦਾ ਗਿਆ ਇਸਨੂੰ ਚੌਲ ਬੈਂਕ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਸੀ |ਨਾਰੀ ਸ਼ਕਤੀ ਸੰਘ ਦੇ ਨਾਲ ਨਾਲ ਇੱਕ ਬੈਂਕ ਖਾਤਾ ਵੀ ਖੋਲਿਆ ਗਿਆ |ਚੌਲਾਂ ਨੂੰ ਵੇਚ ਕੇ ਜੋ ਪੈਸੇ ਮਿਲਦੇ ਸਨ ਉਸਨੂੰ ਇਸ ਖਾਤੇ ਵਿਚ ਜਮਾਂ ਕੀਤਾ ਜਾਂਦਾ ਸੀ |ਹੌਲੀ-ਹੌਲੀ 17 ਔਰਤਾਂ ਦਾ ਸਮੂਹ ਜੁੜ ਗਿਆ |ਇੱਕ ਸਮੂਹ ਵਿਚ 25 ਔਰਤਾਂ ਨੂੰ ਰੱਖਿਆ ਜਾਂਦਾ ਸੀ |ਬੈਂਕ ਬਣਾਉਣ ਤੋਂ ਬਾਅਦ ਨਾਰੀ ਸ਼ਕਤੀ ਸੰਘ ਨੇ ਮਸਤੂਰੀ ਬਲਾੱਕ ਵਿਚ 33 ਸਵਯੰਸੇਵੀ ਸਮੂਹਾਂ ਦੀ ਸਥਾਪਨਾ ਕੀਤੀ ਗਈ |ਹਰ ਸਮੂਹ ਵਿਚ 25 ਔਰਤਾਂ ਨੂੰ ਰੱਖਿਆ ਜਾਂਦਾ ਸੀ |ਬੈਂਕ ਨੇ ਇਸ ਔਰਤਾਂ ਨੂੰ ਆਪਣਾ ਖਰਚ ਸੰਭਾਲਣ ਅਤੇ ਸਵਰੋਜਗਾਰ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ |ਇਸ ਤੋਂ ਬਾਅਦ ਹਰ ਸਮੂਹ ਨੂੰ ਥੋੜੇ ਵਿਆਜ ਤੇ 25 ਹਜ਼ਾਰ ਰੁਪਏ ਲੋਨ ਦੇਣਾ ਸ਼ੁਰੂ ਕੀਤਾ |ਸਖੀ ਬੈਂਕ ਦੀ ਮੈਨੇਜਰ ਹੇਮਲਤਾ ਸਾਹੂ ਨੇ ਦੱਸਿਆ ਕਿ 33 ਸਮੂਹਾਂ ਦੀ ਹਰ ਔਰਤ ਅੱਜ ਸਵਾਵਲੰਬੀ ਹੈ, ਨਾਲ ਹੀ ਪਿੰਡ ਦੀ ਵੰਚਿਤ ਔਰਤਾਂ ਨੂੰ ਵੀ ਰੋਜਗਾਰ ਦੇ ਰਹੀ ਹੈ |

Leave a Reply

Your email address will not be published. Required fields are marked *